ਅਸੀਂ ਕਾਨੂੰਨੀ ਸਮੱਸਿਆਵਾਂ ਵਿੱਚ ਤੁਹਾਡੀ ਕਿਵੇਂ ਮੱਦਦ ਕਰ ਸਕਦੇ ਹਾਂ
ਇਹ ਜਾਣਕਾਰੀ Wurundjeri ਜ਼ਮੀਨ 'ਤੇ ਤਿਆਰ ਕੀਤੀ ਗਈ ਸੀ।
ਇਹ ਜਾਣਕਾਰੀ ਜਨਵਰੀ 2022 ਤੱਕ ਸਹੀ ਹੈ।
ਕਾਨੂੰਨੀ ਸਮੱਸਿਆਵਾਂ ਤੁਹਾਨੂੰ ਤਣਾਅ-ਗ੍ਰਸਤ, ਚਿੰਤਤ, ਉਦਾਸ ਜਾਂ ਗੁੱਸੇ ਵਿੱਚ ਮਹਿਸੂਸ ਕਰਵਾ ਸਕਦੀਆਂ ਹਨ। ਅਸੀਂ ਸਮਝਦੇ ਹਾਂ ਕਿ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਤੁਹਾਨੂੰ ਅਜਿਹਾ ਮਹਿਸੂਸ ਹੋ ਸਕਦਾ ਹੈ। ਅਸੀਂ ਤੁਹਾਡੀ ਕਾਨੂੰਨੀ ਸਮੱਸਿਆ ਵਿੱਚ ਮੱਦਦ ਕਰ ਸਕਦੇ ਹਾਂ।
ਤੁਸੀ ਆਪਣੀ ਕਾਨੂੰਨੀ ਸਮੱਸਿਆ ਬਾਰੇ ਸਾਨੂੰ ਕਿਵੇਂ ਦਸ ਸਕਦੇ ਹੋ
- 1300 792 387 ਤੇ Legal Help (ਕਾਨੂੰਨੀ ਸਹਾਇਤਾ) ਨੂੰ ਫ਼ੋਨ ਕਰ ਸਕਦੇ ਹੋ
- ਸਾਡੀ ਵੈਬਚੈਟ ਦੀ ਵਰਤੋਂ ਕਰਕੇ ਸਾਨੂੰ ਔਨਲਾਈਨ ਲਿਖ ਸਕਦੇ ਹੋ
- ਸਾਡੇ ਕਿਸੇ ਦਫ਼ਤਰ ਵਿੱਚ ਜਾ ਸਕਦੇ ਹੋ।
ਇਸ ਤੋਂ ਪਹਿਲਾਂ ਆਪਣੀ ਕਾਨੂੰਨੀ ਸਮੱਸਿਆ ਬਾਰੇ ਸਾਰੀ ਕਾਗਜ਼ੀ ਕਾਰਵਾਈ ਇਕਠੀ ਕਰੋ ਜਿਵੇਂ ਕਿ ਅਦਾਲਤੀ ਕਾਗਜ਼, ਵਕੀਲ ਜਾਂ ਪੁਲਿਸ ਵੱਲੋਂ ਭੈਜੀ ਜੁਰਮਾਨਾ ਜਾਂ ਚਿੱਠੀ ਜਾਂ ਈਮੇਲ ਆਦਿ
1. Legal Help (ਕਾਨੂੰਨੀ ਸਹਾਇਤਾ) ਤੋਂ ਫੋਨ ਤੇ ਮੱਦਦ ਲੈਣ ਲਈ
ਤੁਸੀਂ 1300 792 387 'ਤੇ Legal Help (ਕਾਨੂੰਨੀ ਸਹਾਇਤਾ) ਨੂੰ ਫ਼ੋਨ ਕਰ ਸਕਦੇ ਹੋ।
Legal Help (ਕਾਨੂੰਨੀ ਸਹਾਇਤਾ) ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀ ਹੁੰਦੀ ਹੈ। ਇਹ ਜਨਤਕ ਛੁੱਟੀਆਂ ਵਾਲੇ ਦਿਨ ਬੰਦ ਹੁੰਦਾ ਹੈ।
ਕਾਲ ਕਰਨ ਦੀ ਕੀਮਤ ਸਥਾਨਕ ਫ਼ੋਨ ਕਾਲ ਕਰਨ ਦੇ ਬਰਾਬਰ ਹੁੰਦੀ ਹੈ।
Legal Help ਨੂੰ ਫ਼ੋਨ ਕਰਨ ਲਈ ਹਰ ਕਿਸੇ ਦਾ ਸੁਆਗਤ ਹੈ।
ਜੇਕਰ ਤੁਸੀਂ Legal Help ਨੂੰ ਫ਼ੋਨ ਕਰਦੇ ਹੋ, ਤਾਂ ਤੁਹਾਨੂੰ ਉਡੀਕ ਕਰਨੀ ਪੈ ਸਕਦੀ ਹੈ। ਜੇ ਹੋ ਸਕੇ ਤਾਂ ਸਵੇਰੇ ਜਲਦੀ ਫ਼ੋਨ ਕਰੋ।
ਸਾਡੀ ਵੈਬਚੈਟ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਜਲਦ ਹੋ ਸਕਦਾ ਹੈ।
ਕੀ ਮੈਂ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦਾ/ਦੀ ਹਾਂ?
ਸਾਡਾ ਸਟਾਫ਼ ਕਈ ਭਾਸ਼ਾਵਾਂ ਬੋਲਦਾ ਹੈ। ਜੇਕਰ ਅਸੀਂ ਤੁਹਾਡੀ ਭਾਸ਼ਾ ਨਹੀਂ ਬੋਲਦੇ ਹਾਂ, ਤਾਂ ਜਦੋਂ ਤੁਸੀਂ ਫ਼ੋਨ ਕਰੋਗੇ ਤਾਂ ਅਸੀਂ ਕਿਸੇ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।
ਪਤਾ ਕਰੋ ਕਿ ਕੀ ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ।
ਕੀ ਕੋਈ ਮੇਰੇ ਲਈ ਫ਼ੋਨ ਕਰ ਸਕਦਾ ਹੈ?
ਹਾਂ। ਕੋਈ ਕਰਮਚਾਰੀ ਜਾਂ ਸਹਾਇਕ ਵਿਅਕਤੀ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ ਸਾਨੂੰ ਫ਼ੋਨ ਕਰ ਸਕਦਾ ਹੈ। ਜਦੋਂ ਉਹ ਸਾਨੂੰ ਫੋਨ ਕਰਨ ਤਾਂ ਇਹ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਕਰਮਚਾਰੀ ਜਾਂ ਸਹਾਇਕ ਵਿਅਕਤੀ ਦੇ ਨਾਲ ਹੋਵੋ। ਕਰਮਚਾਰੀਆਂ ਨੂੰ ਫ਼ੋਨ ਮੀਨੂ ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਕੀ ਮੈਂ ਨੈਸ਼ਨਲ ਰੀਲੇਅ ਸੇਵਾ ਦੀ ਵਰਤੋਂ ਕਰ ਸਕਦਾ/ਦੀ ਹਾਂ?
ਹਾਂ। ਇੱਥੇ ਕਈ ਵੱਖ-ਵੱਖ ਵਿਕਲਪ ਹਨ:
- TTY: 133 677 'ਤੇ ਫ਼ੋਨ ਕਰੋ ਫਿਰ 1300 792 387 'ਤੇ ਫ਼ੋਨ ਕਰੋ
- Speak and Listen (ਬੋਲੋ ਅਤੇ ਸੁਣੋ): 1300 555 727 ਤੇ ਫ਼ੋਨ ਕਰੋ ਫਿਰ 1300 792 387 'ਤੇ ਫ਼ੋਨ ਕਰੋ
- ਇੰਟਰਨੈੱਟ ਰੀਲੇਅ: nrschat.nrscall.gov.au 'ਤੇ ਜਾਓ ਫਿਰ 1300 792 387 'ਤੇ ਫ਼ੋਨ ਕਰੋ।
- SMS ਰੀਲੇਅ: 0423 677 767 'ਤੇ ਟੈਕਸਟ ਕਰੋ
- ਵੀਡੀਓ ਰੀਲੇਅ: Skype ਜਾਂ ਨੈਸ਼ਨਲ ਰੀਲੇਅ ਸਰਵਿਸ ਐਪ ਦੀ ਵਰਤੋਂ ਕਰੋ।
ਤੁਹਾਨੂੰ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਨੈਸ਼ਨਲ ਰੀਲੇਅ ਸੇਵਾ ਲਈ ਰਜਿਸਟਰ ਕਰਨਾ ਲਾਜ਼ਮੀ ਹੈ।
2. ਸਾਨੂੰ ਵੈਬਚੈਟ 'ਤੇ ਇਸ ਬਾਰੇ ਲਿਖੋ (ਸਿਰਫ਼ ਅੰਗਰੇਜ਼ੀ ਵਿੱਚ)
ਸਾਡੀ ਵੈਬਚੈਟ, ਜਿਸਨੂੰ Legal Help Chat (ਲੀਗਲ ਹੈਲਪਚੈਟ) ਕਿਹਾ ਜਾਂਦਾ ਹੈ, ਦੀ ਵਰਤੋਂ ਸਾਡੇ ਸਟਾਫ਼ ਤੋਂ ਤੁਹਾਡੀ ਕਾਨੂੰਨੀ ਸਮੱਸਿਆ ਬਾਰੇ ਜਾਣਕਾਰੀ ਲੈਣ ਲਈ ਕਰੋ। ਸਾਡਾ ਸਟਾਫ਼ ਤੁਹਾਨੂੰ ਜਵਾਬ ਦੇਵੇਗਾ। ਜੇਕਰ ਤੁਹਾਨੂੰ ਹੋਰ ਮੱਦਦ ਦੀ ਲੋੜ ਹੈ ਤਾਂ ਉਹ ਤੁਹਾਨੂੰ ਕਾਨੂੰਨੀ ਸਹਾਇਤਾ ਨੂੰ ਫ਼ੋਨ ਕਰਨ ਲਈ ਕਹਿ ਸਕਦੇ ਹਨ।
3. ਸਾਨੂੰ ਮਿਲੋ
ਤੁਸੀਂ ਸਾਡੇ ਦਫ਼ਤਰ ਆ ਸਕਦੇ ਹੋ। ਸਾਡੇ ਦਫ਼ਤਰ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਵਿੱਚ ਹਨ। ਪਤਾ ਕਰੋ ਕਿ ਸਾਡੇ ਦਫ਼ਤਰ ਕਿੱਥੇ-ਕਿੱਥੇ ਹਨ।
ਵਕੀਲ ਨਾਲ ਗੱਲ ਕਰਨ ਲਈ ਤੁਹਾਨੂੰ ਮੁਲਾਕਾਤ ਦਾ ਸਮਾਂ ਲੈਣ ਦੀ ਲੋੜ ਪਵੇਗੀ।
ਤੁਹਾਡੀ ਸਹੂਲੀਅਤ ਲਈ ਸਾਡੇ ਦਫਤਰਾਂ ਵਿੱਚ ਰੈਂਪ ਜਾਂ ਲਿਫਟਾਂ ਲੱਗੀਆਂ ਹੋਈਆਂ ਹਨ ਅਤੇ ਤੁਸੀ ਸਾਡੇ ਦਫਤਰ ਵਿਚ ਆਪਣੇ ਸੇਵਾ ਜਾਨਵਰ ਵੀ ਲੈ ਕੇ ਆ ਸਕਦੇ ਹੋ।
ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਕੀ ਹੁੰਦਾ ਹੈ
ਅਸੀਂ ਤੁਹਾਨੂੰ ਸਵਾਲ ਪੁੱਛਾਂਗੇ। ਇਹ ਸਾਨੂੰ ਇਹ ਫ਼ੈਸਲਾ ਕਰਨ ਵਿੱਚ ਮੱਦਦ ਕਰਦਾ ਹੈ ਕਿ ਅਸੀਂ ਤੁਹਾਨੂੰ ਕਿਹੜੀ ਮੱਦਦ ਦੇ ਸਕਦੇ ਹਾਂ।
ਤੁਸੀਂ ਜੋ ਵੀ ਸਾਨੂੰ ਦੱਸਦੇ ਹੋ ਉਹ ਗੁਪਤ ਰਹਿੰਦਾ ਹੈ। ਅਸੀਂ ਤੁਹਾਡੀ ਮਰਜੀ ਤੋਂ ਬਿਨਾ ਇਹ ਜਾਣਕਾਰੀ ਕਿੱਸੇ ਨੂੰ ਵੀ ਨਹੀਂ ਦਿਆਂਗੇ ।
ਅਸੀਂ ਬਹੁਤ ਸਾਰੀਆਂ ਕਾਨੂੰਨੀ ਸਮੱਸਿਆਵਾਂ ਵਿੱਚ ਮੱਦਦ ਕਰ ਸਕਦੇ ਹਾਂ। ਜੇਕਰ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ,ਤਾਂ ਅਸੀਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦਾ ਪਤਾ ਦੇਵਾਂਗੇ ਜੋ ਤੁਹਾਡੀ ਮਦਦ ਕਰ ਸਕਦਾ ਹੋਵੇ, ਇਹ ਕਮਿਊਨਿਟੀ ਕਾਨੂੰਨੀ ਕੇਂਦਰ ਜਾਂ ਪ੍ਰਾਈਵੇਟ ਵਕੀਲ ਹੋ ਸਕਦਾ ਹੈ।
ਅਸੀਂ ਕਿਵੇਂ ਮੱਦਦ ਕਰ ਸਕਦੇ ਹਾਂ
ਕਾਨੂੰਨੀ ਜਾਣਕਾਰੀ ਅਤੇ ਸਲਾਹ
ਅਸੀਂ ਤੁਹਾਨੂੰ ਕਾਨੂੰਨ ਅਤੇ ਤੁਹਾਡੇ ਵਿਕਲਪਾਂ ਬਾਰੇ ਦੱਸ ਸਕਦੇ ਹਾਂ।
ਇਸ ਤੋਂ ਇਲਾਵਾ ਅੱਸੀ ਹੇਠ ਲਿਖੀਆਂ ਸੇਵਾਵਾਂ ਵੀ ਦੇ ਸਕਦੇ ਹਾਂ :
- ਤੁਹਾਨੂੰ ਜਾਣਕਾਰੀ ਭੇਜਣ ਦੇ
- ਅਦਾਲਤ ਦੇ ਵਿਚ ਤੁਹਾਡੇ ਨਾਲ ਗੱਲ ਕਰਨ ਦੇ
- ਤੁਹਾਨੂੰ ਹੋਰ ਸੇਵਾਵਾਂ ਅਤੇ ਸਹਾਇਤਾ ਨਾਲ ਜੋੜਨ ਦੇ
- ਚਿੱਠੀਆਂ ਲਿਖਣ ਦੇ
- ਅਦਾਲਤ ਵਿੱਚ ਤੁਹਾਡੇ ਲਈ ਗੱਲ ਕਰਨ ਦੇ।
ਤੁਹਾਨੂੰ ਇਹ ਸੇਵਾਵਾਂ ਮਿਲ ਸਕਦੀਆਂ ਹਨ ਕਿ ਨਹੀਂ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ:
- ਤੁਹਾਡੀ ਕਾਨੂੰਨੀ ਸਮੱਸਿਆ ਕੀ ਹੈ ਅਤੇ
- ਤੁਹਾਡੇ ਕੋਲ ਕਿੰਨਾ ਪੈਸਾ ਹੈ।
ਅਸੀਂ ਤੁਹਾਨੂੰ ਕੁਝ ਹੋਰ ਮੱਦਦ ਦੇ ਸਕਦੇ ਹਾਂ ਜੇਕਰ
- ਤੁਹਾਨੂੰ ਅੰਗਰੇਜ਼ੀ ਵਿੱਚ ਗੱਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ
- ਤੁਹਾਨੂੰ ਅਪਾਹਜਤਾ ਜਾਂ ਮਾਨਸਿਕ ਸਿਹਤ ( ਡਿਸਬਿਲਟੀ ਜਾਂ ਮੈਂਟਲ ਹੈਲਥ ਸਬੰਦੀ ) ਸਮੱਸਿਆ ਹੈ
- ਤੁਸੀਂ ਆਦਿਵਾਸੀ (ਐਬੋਰਿਜਨਲ) ਅਤੇ/ਜਾਂ ਟੋਰੇਸ ਸਟ੍ਰੇਟਆਈਲੈਂਡਰ ਹੋ।
ਸਾਡੇ ਨਾਲ ਗੱਲ ਕਰਨ ਲਈ ਅੱਸੀ ਹੋਰ ਸਹਾਇਤਾ ਦਾ ਪ੍ਰਬੰਧ ਕਰ ਵੀ ਸਕਦੇ ਹਾਂ, ਜਿਵੇਂ ਕਿ ਦੁਭਾਸ਼ੀਏ ਜਾਂ ਨੈਸ਼ਨਲ ਰੀਲੇਅ ਸੇਵਾ।
ਅਸੀਂ ਤੁਹਾਡੇ ਨਾਲ ਉਹਨਾਂ ਤਰੀਕਿਆਂ ਨਾਲ ਗੱਲਬਾਤ ਕਰ ਸਕਦੇ ਹਾਂ ਜੋ ਤੁਹਾਨੂੰ ਮਦਦਗਾਰ ਲੱਗਦੇ ਹਨ।
ਸਾਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਕਿਵੇਂ ਜਾਣਕਾਰੀ ਦੇਈਏ।
Duty lawyers (ਡਿਊਟੀ ਵਕੀਲ)
ਸਾਡੇ duty lawyers (ਡਿਊਟੀ ਵਕੀਲ) ਵਿਕਟੋਰੀਆ ਭਰ ਦੀਆਂ ਅਦਾਲਤਾਂ ਵਿੱਚ ਕੰਮ ਕਰਦੇ ਹਨ। ਉਹ ਕੁੱਝ ਕਾਨੂੰਨੀ ਸਮੱਸਿਆਵਾਂ ਵਿੱਚ ਮੱਦਦ ਕਰਦੇ ਹਨ।ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਕੋਈ ਵਕੀਲ ਨਹੀਂ ਹੈ ਤਾਂ ਉਹ ਅਦਾਲਤੀ ਸੁਣਵਾਈ ਵਾਲੇ ਦਿਨ ਤੁਹਾਡੀ ਮੱਦਦ ਕਰ ਸਕਦੇ ਹਨ। ਜੇਕਰ ਤੁਸੀਂ ਅਦਾਲਤ ਜਾ ਰਹੇ ਹੋ ਅਤੇ ਤੁਹਾਡੇ ਕੋਲ ਕੋਈ ਵਕੀਲ ਨਹੀਂ ਹੈ, ਤਾਂ ਅਦਾਲਤ ਨੂੰ ਪੁੱਛੋ ਕਿ ਕੀ ਤੁਸੀਂ ਕਿਸੇ duty lawyer ਨਾਲ ਗੱਲ ਕਰ ਸਕਦੇ ਹੋ। ਤੁਸੀਂ ਹੋਰ ਸੇਵਾਵਾਂ ਬਾਰੇ ਵੀ ਪੁੱਛ ਸਕਦੇ ਹੋ ਜੋ ਤੁਹਾਡੀ ਮੱਦਦ ਕਰ ਸਕਦੀਆਂ ਹਨ।
ਜੇਕਰ ਤੁਸੀਂ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਜਾ ਰਹੇ ਹੋ ਕਿਉਂਕਿ ਪੁਲਿਸ ਨੇ ਕਿਹਾ ਹੈ ਕਿ ਤੁਸੀਂ ਕਾਨੂੰਨ ਤੋੜਿਆ ਹੈ, ਤਾਂ ਤੁਸੀਂ ਅਦਾਲਤ ਜਾਣ ਤੋਂ ਪਹਿਲਾਂ ਕਿਸੇ ਡਿਊਟੀ ਵਕੀਲ ਨਾਲ ਗੱਲ ਕਰਨ ਦੇ ਯੋਗ ਹੋ ਸਕਦੇ ਹੋ। ਇਸ ਲਈ ਤੁਸੀ ਸਾਡੀ Help Before Court service (ਅਦਾਲਤੀ ਸੁਣਵਾਈ ਤੋਂ ਪਹਿਲਾਂ ਮੱਦਦ ਸੇਵਾ) ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ।
ਜੇਕਰ ਤੁਸੀਂ ਫੈਮਿਲੀ ਲਾਅ ਅਦਾਲਤ ਵਿੱਚ ਜਾ ਰਹੇ ਹੋ, ਤਾਂ ਤੁਸੀਂ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਸਾਡੀਆਂ Family Advocacy and Support Services (ਪਰਿਵਾਰਕ ਅਤੇ ਵਕਾਲਤ ਸਹਾਇਤਾ ਸੇਵਾਵਾਂ) ਨਾਲ ਗੱਲ ਕਰਨ ਦੇ ਯੋਗ ਹੋ ਸਕਦੇ ਹੋ।
ਹੋਰ ਸਹਾਇਤਾ
ਅਸੀਂ ਤੁਹਾਡੀ ਕਾਨੂੰਨੀ ਸਮੱਸਿਆ ਲਈ ਹੋਰ ਸਹਾਇਤਾ ਦੇ ਸਕਦੇ ਹਾਂ।
ਜੇਕਰ ਤੁਸੀਂ ਲਾਜ਼ਮੀ ਮਾਨਸਿਕ ਸਿਹਤ ਇਲਾਜ ( ਕੰਪਲਸਰੀ ਮੈਂਟਲ ਹੈਲਥ ਟਰੀਟਮੈਂਟ ) ਕਰਵਾ ਰਹੇ ਹੋ ਤਾਂ Independent Mental Health Advocacy(ਨਿਰਪੱਖ ਮਾਨਸਿਕ ਸਿਹਤ ਵਕਾਲਤ)ਤੁਹਾਡੀ ਸਹਾਇਤਾ ਕਰ ਸਕਦੀਹੈ।
ਸਾਡੀ Independent Family Advocacy and Support(ਨਿਰਪੱਖ ਪਰਿਵਾਰਕ ਵਕਾਲਤ ਅਤੇ ਸਹਾਇਤਾ) ਚਾਇਲਡ ਪ੍ਰੋਟੇਕਸ਼ਨ ਸਿਸਟਮ (ਬਾਲਸੁਰੱਖਿਆ ਪ੍ਰਣਾਲੀ) ਦੇ ਸ਼ੁਰੂਆਤੀ ਪੜਾਵਾਂ ਵਿੱਚ ਮਾਪਿਆਂ ਅਤੇ ਮੁੱਢਲੀ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ ਕਰ ਸਕਦੀ ਹੈ।
ਜੇਕਰ ਤੁਸੀਂ ਅਤੇ ਤੁਹਾਡਾ ਸਾਥੀ ਵੱਖ ਹੋ ਰਹੇ ਹੋ, ਤਾਂ ਸਾਡੀ Family Dispute Resolution Service (ਪਰਿਵਾਰਕ ਝਗੜਾ ਹੱਲ ਸੇਵਾ) ਸਮਝੌਤਿਆਂ ਤੱਕ ਪਹੁੰਚਣ ਲਈ ਤੁਹਾਡੀ ਸਹਾਇਤਾ ਕਰ ਸਕਦੀ ਹੈ। ਉਦਾਹਰਣ ਵਜੋਂ, ਬੱਚਿਆਂ ਦੀ ਦੇਖਭਾਲ ਕੌਣ ਕਰੇਗਾ ਵਰਗੇ ਮਸਲਿਆਂ ਬਾਰੇ ।
ਆਪਣੀ ਕਾਨੂੰਨੀ ਸਮੱਸਿਆ ਬਾਰੇ ਹੋਰ ਜਾਣਕਾਰੀ ਲੱਭੋ
ਸਾਡੀ ਵੈੱਬਸਾਈਟ 'ਤੇ ਕਈ ਵੱਖ-ਵੱਖ ਕਾਨੂੰਨੀ ਸਮੱਸਿਆਵਾਂ ਬਾਰੇ ਜਾਣਕਾਰੀ ਮੌਜ਼ੂਦ ਹੈ।
ਤੁਸੀਂ ਵੈੱਬਸਾਈਟ ਨੂੰ ਜ਼ੂਮ ਕਰਕੇ ਵੱਡਾ ਕਰ ਸਕਦੇ ਹੋ ਜਾਂ ਸਕ੍ਰੀਨ ਰੀਡਰ ਦੀ ਵਰਤੋਂ ਕਰਕੇ ਸੁਣ ਸਕਦੇ ਹੋ।'
ਕੀ ਤੁਹਾਡੇ ਕੋਲ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਜਾਂ ਮੇਰੀ ਭਾਸ਼ਾ ਵਿੱਚ ਜਾਣਕਾਰੀ ਹੈ?
ਸਾਡੇ ਕੋਲ ਕੁੱਝ ਕਾਨੂੰਨੀ ਵਿਸ਼ਿਆਂ 'ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਅਤੇ ਆਸਾਨੀ ਨਾਲ ਪੜ੍ਹੀ ਜਾਣ ਵਾਲੀ ਭਾਸ਼ਾ ਵਿੱਚ ਮੁਫ਼ਤ ਕਿਤਾਬਚੇ ਹਨ।
ਤੁਸੀਂ ਸਾਡੇ catalogue page (ਕੈਟਾਲਾਗ ਪੰਨੇ) 'ਤੇ ਸਾਡੇ ਕਿਤਾਬਚੇ ਲੱਭ ਸਕਦੇ ਹੋ।
ਤੁਸੀਂ ਸਾਡੇ ਪ੍ਰਕਾਸ਼ਨਾਂ ਨੂੰ ਪੜ੍ਹਨ ਲਈ ਸਕ੍ਰੀਨ ਰੀਡਰ ਦੀ ਵਰਤੋਂ ਕਰ ਸਕਦੇ ਹੋ।
ਸਵੀਕਾਰਨਾਮਾ
ਸਾਡੇ Shared Experience and Support ਅਤੇ Speaking from Experience ਗਰੁੱਪਾਂ ਨੇ ਇਸ ਪੰਨੇ ਨੂੰ ਲਿਖਣ ਵਿੱਚ ਮੱਦਦ ਕੀਤੀ ਹੈ।
Updated